ਨਵੀਂ ਦਿੱਲੀ: ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ Air India ਨੇ ਆਪਣੇ ਯਾਤਰੀਆਂ ਲਈ ਇੱਕ ਨਵਾਂ ‘Basic Fare’ ਲਾਂਚ ਕੀਤਾ ਹੈ। ਇਸ ਨਵੇਂ ਫੇਅਰ ਦੇ ਤਹਿਤ ਯਾਤਰੀਆਂ ਨੂੰ ਘੱਟ ਕੀਮਤ ‘ਤੇ ਟਿਕਟ ਮਿਲੇਗੀ, ਪਰ ਉਡਾਣ ਦੌਰਾਨ ਮੁਫ਼ਤ ਖਾਣਾ ਨਹੀਂ ਦਿੱਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਵਿਕਲਪ ਉਨ੍ਹਾਂ ਯਾਤਰੀਆਂ ਲਈ ਲਿਆਂਦਾ ਗਿਆ ਹੈ ਜੋ ਸਿਰਫ਼ ਘੱਟ ਕਿਰਾਏ ਵਿੱਚ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਵਾਧੂ ਸੇਵਾਵਾਂ ਦੀ ਲੋੜ ਨਹੀਂ ਰੱਖਦੇ।

ਏਅਰ ਇੰਡੀਆ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਨਵਾਂ ਫੇਅਰ ਫਿਲਹਾਲ ਕੁਝ ਚੁਣਿੰਦੇ ਘਰੇਲੂ ਰੂਟਾਂ ‘ਤੇ ਸ਼ੁਰੂ ਕੀਤਾ ਗਿਆ ਹੈ। ਯਾਤਰੀ ਜੇਕਰ ਭੋਜਨ ਲੈਣਾ ਚਾਹੁੰਦੇ ਹਨ ਤਾਂ ਉਹ ਟਿਕਟ ਬੁੱਕ ਕਰਦੇ ਸਮੇਂ ਜਾਂ ਯਾਤਰਾ ਤੋਂ ਪਹਿਲਾਂ ਵੱਖਰੇ ਤੌਰ ‘ਤੇ ਖਾਣਾ ਪ੍ਰੀ-ਬੁੱਕ ਕਰ ਸਕਦੇ ਹਨ।

Air India ਨੇ ਸਪੱਸ਼ਟ ਕੀਤਾ ਹੈ ਕਿ Basic Fare ਪੂਰੀ ਤਰ੍ਹਾਂ ਵਿਕਲਪਿਕ ਹੈ। ਇਸ ਤੋਂ ਇਲਾਵਾ Value, Classic ਅਤੇ Flex ਵਰਗੇ ਹੋਰ ਫੇਅਰ ਵਿਕਲਪ ਪਹਿਲਾਂ ਵਾਂਗ ਉਪਲਬਧ ਰਹਿਣਗੇ, ਜਿਨ੍ਹਾਂ ਵਿੱਚ ਮੁਫ਼ਤ ਖਾਣਾ ਅਤੇ ਹੋਰ ਸਹੂਲਤਾਂ ਸ਼ਾਮਲ ਹਨ। ਨਵਾਂ ਫੇਅਰ ਕੇਵਲ ਉਨ੍ਹਾਂ ਯਾਤਰੀਆਂ ਲਈ ਹੈ ਜੋ ਘੱਟ ਕੀਮਤ ਵਿੱਚ ਸਫ਼ਰ ਕਰਨਾ ਚਾਹੁੰਦੇ ਹਨ।

ਹਵਾਈ ਯਾਤਰਾ ਖੇਤਰ ਦੇ ਮਾਹਿਰਾਂ ਮੁਤਾਬਕ ਏਅਰ ਇੰਡੀਆ ਦਾ ਇਹ ਕਦਮ ਵਧ ਰਹੀਆਂ ਇੰਧਨ ਕੀਮਤਾਂ ਅਤੇ ਸੰਚਾਲਨ ਖਰਚਿਆਂ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਏਅਰਲਾਈਨਾਂ ‘ਤੇ ਵਿੱਤੀ ਦਬਾਅ ਵਧਿਆ ਹੈ। ਇਸ ਕਾਰਨ ਕੰਪਨੀਆਂ ਹੁਣ ਸੇਵਾਵਾਂ ਨੂੰ ਵੱਖ-ਵੱਖ ਕਰਕੇ ਯਾਤਰੀਆਂ ਨੂੰ ਆਪਣੀ ਲੋੜ ਅਨੁਸਾਰ ਚੋਣ ਦਾ ਮੌਕਾ ਦੇ ਰਹੀਆਂ ਹਨ। ਕੁਝ ਰਿਪੋਰਟਾਂ ਅਨੁਸਾਰ ਇਸ ਸਕੀਮ ਨਾਲ ਯਾਤਰੀਆਂ ਨੂੰ ਟਿਕਟ ਦੀ ਕੀਮਤ ਵਿੱਚ ਕੁਝ ਬਚਤ ਹੋ ਸਕਦੀ ਹੈ। ਪਹਿਲੇ ਪੜਾਅ ਵਿੱਚ ਇਸ ਨੂੰ ਛੋਟੇ ਰੂਟਾਂ ‘ਤੇ ਅਜ਼ਮਾਇਆ ਜਾ ਰਿਹਾ ਹੈ ਅਤੇ ਯਾਤਰੀਆਂ ਦੀ ਪ੍ਰਤੀਕਿਰਿਆ ਦੇ ਆਧਾਰ ‘ਤੇ ਇਸ ਦਾ ਦਾਇਰਾ ਵਧਾਇਆ ਜਾ ਸਕਦਾ ਹੈ।

ਏਅਰ ਇੰਡੀਆ ਦਾ ਮੰਨਣਾ ਹੈ ਕਿ ਨਵਾਂ Basic Fare ਯਾਤਰੀਆਂ ਨੂੰ ਵਧੇਰੇ ਲਚਕਤਾ ਦੇਵੇਗਾ ਅਤੇ ਉਹ ਸਿਰਫ਼ ਉਹਨਾਂ ਸੇਵਾਵਾਂ ਲਈ ਭੁਗਤਾਨ ਕਰਨਗੇ ਜਿਨ੍ਹਾਂ ਦੀ ਉਨ੍ਹਾਂ ਨੂੰ ਅਸਲ ਵਿੱਚ ਲੋੜ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।