ਤਰਨ ਤਾਰਨ: 15 ਅਗਸਤ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਤਰਨ ਤਾਰਨ ਪੁਲਿਸ ਵੱਲੋਂ ਪੁਲਿਸ ਲਾਈਨ, ਤਰਨ ਤਾਰਨ ਵਿਖੇ ਫੁੱਲ ਡਰੈੱਸ ਪਰੇਡ ਦੀ ਰਿਹਰਸਲ ਕਰਵਾਈ ਗਈ। ਇਸ ਰਿਹਰਸਲ ਦੌਰਾਨ ਪੁਲਿਸ ਜਵਾਨਾਂ ਨੇ ਪੂਰੇ ਅਨੁਸ਼ਾਸਨ ਅਤੇ ਜੋਸ਼ ਨਾਲ ਪਰੇਡ ਵਿੱਚ ਹਿੱਸਾ ਲਿਆ।
ਇਸ ਮੌਕੇ ADC ਤਰਨ ਤਾਰਨ ਅਤੇ SP ਹੈੱਡਕੁਆਰਟਰ ਤਰਨ ਤਾਰਨ ਵੱਲੋਂ ਫੁੱਲ ਡਰੈੱਸ ਪਰੇਡ ਰਿਹਰਸਲ ਦਾ ਨਿਰੀਖਣ ਕੀਤਾ ਗਿਆ। ਅਧਿਕਾਰੀਆਂ ਨੇ ਪੁਲਿਸ ਜਵਾਨਾਂ ਦੀ ਤਿਆਰੀ, ਅਨੁਸ਼ਾਸਨ, ਪਰੇਡ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਮਾਗਮ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਆਜ਼ਾਦੀ ਦਿਵਸ ਸਮਾਗਮ ਨੂੰ ਸੁਚੱਜੇ ਅਤੇ ਸ਼ਾਨਦਾਰ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵਿਭਾਗ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਫੁੱਲ ਡਰੈੱਸ ਪਰੇਡ ਦੀ ਰਿਹਰਸਲ ਇਸੇ ਤਿਆਰੀ ਦਾ ਅਹਿਮ ਹਿੱਸਾ ਰਹੀ।