ਪੰਚਕੂਲਾ: ਪੁਲੀਸ ਨੇ ਸੈਕਟਰ-2 ਪੰਚਕੂਲਾ ਵਿੱਚ ਇੱਕ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਧੜੱਲੇ ਨਾਲ ਚੱਲ ਰਹੇ ਫਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਕੁੱਲ 21 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਕਿਵੇਂ ਦਿੱਤਾ ਜਾਂਦਾ ਸੀ ਧੋਖਾ?ਇਹ ਗਿਰੋਹ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਮੁਲਜ਼ਮ ਖ਼ੁਦ ਨੂੰ ਇੱਕ ਵੱਡੀ ਈ-ਕਾਮਰਸ ਕੰਪਨੀ (ਅਮੇਜ਼ਨ) ਦੇ ਕਸਟਮਰ ਕੇਅਰ ਏਜੰਟ ਦੱਸ ਕੇ ਕਾਲਾਂ ਕਰਦੇ ਸਨ। ਪੀੜਤਾਂ ਤੋਂ ਨਿੱਜੀ ਜਾਣਕਾਰੀ ਲੈ ਕੇ ਉਨ੍ਹਾਂ ਦੇ ਕੰਪਿਊਟਰਾਂ ‘ਤੇ AnyDesk ਵਰਗੀਆਂ ਰਿਮੋਟ ਐਕਸੈਸ ਐਪਾਂ ਇੰਸਟਾਲ ਕਰਵਾਈਆਂ ਜਾਂਦੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗਿਫਟ ਕਾਰਡ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਠੱਗੀ ਦੀ ਰਕਮ ਹਵਾਲਾ ਤੇ ਕ੍ਰਿਪਟੋਕਰੰਸੀ ਰਾਹੀਂ ਵੱਖ-ਵੱਖ ਰਾਜਾਂ ਵਿੱਚ ਭੇਜੀ ਜਾਂਦੀ ਸੀ।ਬਰਾਮਦਗੀਪੁਲੀਸ ਕਮਿਸ਼ਨਰ ਪੰਕਜ ਨੈਨ ਅਨੁਸਾਰ ਮੌਕੇ ਤੋਂ 19 ਕੰਪਿਊਟਰ, 3 ਲੈਪਟਾਪ, 16 ਹੈੱਡਸੈੱਟ, 2 POS ਮਸ਼ੀਨਾਂ, 3 ਵਾਕੀ-ਟਾਕੀ ਸੈੱਟ, ਹਾਰਡ ਕ੍ਰਿਪਟੋ ਵਾਲਿਟ, 11.30 ਲੱਖ ਰੁਪਏ ਨਕਦ, ਜਾਅਲੀ ਵਿਦੇਸ਼ੀ ਕਰੰਸੀ, ਸੋਨੇ-ਹੀਰੇ ਦੇ ਗਹਿਣੇ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।ਮੁੱਖ ਦੋਸ਼ੀਚਾਰ ਮੁੱਖ ਮੁਲਜ਼ਮਾਂ — ਰਾਜ ਸਿੱਦੀਕੀ, ਅਕਸ਼ੈ ਉਰਫ਼ ਟਿੱਕੂ, ਨਵਦੀਪ ਬੇਦੀ ਅਤੇ ਅੰਕੁਰ ਕਪੂਰ — ਨੂੰ ਅਦਾਲਤ ਵੱਲੋਂ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਬਾਕੀ 17 ਮੁਲਜ਼ਮਾਂ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪੰਜਾਬ, ਹਰਿਆਣਾ, ਦਿੱਲੀ, ਬਿਹਾਰ ਅਤੇ ਕੋਲਕਾਤਾ ਸਮੇਤ ਕਈ ਰਾਜਾਂ ਨਾਲ ਸੰਬੰਧਿਤ ਹਨ।ਅੱਗੇ ਕੀ?ਪੁਲੀਸ ਟੀਮਾਂ ਹੋਰ ਰਾਜਾਂ ਵਿੱਚ ਛਾਪੇਮਾਰੀ ਦੀ ਤਿਆਰੀ ਕਰ ਰਹੀਆਂ ਹਨ। BNS, ਸੂਚਨਾ ਤਕਨਾਲੋਜੀ ਐਕਟ ਅਤੇ ਦੂਰਸੰਚਾਰ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।