ਵੱਡੀ ਖ਼ਬਰ | ਅੰਮ੍ਰਿਤਸਰ

ਥਾਂ: ਗੁਰਦੁਆਰਾ ਸ਼ਹੀਦਾਂ ਸਾਹਿਬ, ਅੰਮ੍ਰਿਤਸਰ✍️ ਰਿਪੋਰਟਰ: [Dalbir Singh Shergill ]

ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਵੱਡਾ ਹਾਦਸਾ — ਲੋਹੇ ਦੀਆਂ ਪਲੇਟਾਂ ਡਿੱਗਣ ਨਾਲ 2 ਸ਼ਰਧਾਲੂ ਔਰਤਾਂ ਦੀ ਮੌਤ, 8 ਜ਼ਖ਼ਮੀ

ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਐਤਵਾਰ ਦੁਪਹਿਰੇ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਚੌਪਹਿਰੇ ਦੀ ਸੇਵਾ ਦੌਰਾਨ ਲੰਗਰ ਹਾਲ ਦੇ ਪੈਣ ਵਾਲੇ ਲੈਂਟਰ ਤੋਂ ਲੋਹੇ ਦੀਆਂ ਪਲੇਟਾਂ ਡਿੱਗ ਪਈਆਂ। ਉਸ ਸਮੇਂ ਸੰਗਤ ਵਿੱਚ ਸ਼ਾਮਲ ਕੁਝ ਸ਼ਰਧਾਲੂ ਇਸ ਅਸਥਾਨ ਉੱਤੇ ਬੈਠੇ ਹੋਏ ਸਨ, ਜਿਨ੍ਹਾਂ ਉੱਤੇ ਇਹ ਭਾਰੀਆਂ ਪਲੇਟਾਂ ਆ ਡਿੱਗੀਆਂ।ਇਸ ਮੰਦਭਾਗੀ ਘਟਨਾ ਵਿੱਚ 2 ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਅਤੇ 7 ਤੋਂ 8 ਹੋਰ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈਆਂ। ਜ਼ਖ਼ਮੀਆਂ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ, ਵੱਲਾ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।ਖ਼ਾਸ ਗੱਲ: ਹਰ ਐਤਵਾਰ ਚੌਪਹਿਰੇ ਇਸ ਗੁਰਦੁਆਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪੁੱਜਦੀ ਹੈ। ਵੱਡੀ ਭੀੜ ਕਾਰਨ ਆਲੇ-ਦੁਆਲੇ ਦੀਆਂ ਸੜਕਾਂ ਵੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖ਼ਬਰ ਮਿਲਦੇ ਹੀ ਮੌਕੇ ਉੱਤੇ ਪੁੱਜੇ ਅਤੇ ਕਿਹਾ ਕਿ ਜ਼ਖ਼ਮੀ ਹੋਈਆਂ ਸਾਰੀਆਂ ਸ਼ਰਧਾਲੂ ਔਰਤਾਂ ਦਾ ਪੂਰਾ ਇਲਾਜ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਜਾਵੇਗਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।ਸਿਵਲ ਡਿਫੈਂਸ ਇੰਚਾਰਜ ਸੁਖਚੈਨ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ 2 ਔਰਤਾਂ ਦੀ ਮੌਤ ਹੋਈ ਅਤੇ 7 ਤੋਂ 8 ਔਰਤਾਂ ਜ਼ਖ਼ਮੀ ਹੋਈਆਂ ਜਿਨ੍ਹਾਂ ਦਾ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। (ANI News) ਐਸਪੀ ਵਿਸ਼ਾਲਜੀਤ ਸਿੰਘ ਵੀ ਮੌਕੇ ਉੱਤੇ ਪੁੱਜੇ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਥਿਤੀ ਦਾ ਜਾਇਜ਼ਾ ਲਿਆ।NewsClickPunjabi ਇਸ ਖ਼ਬਰ ਦੇ ਹੋਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ।

AmritsarNews #PunjabNews #BreakingNews #ਗੁਰਦੁਆਰਾਸ਼ਹੀਦਾਂਸਾਹਿਬ #ਅੰਮ੍ਰਿਤਸਰ #NewsClickPunjabi

AmritsarNews #PunjabNews #BreakingNews #ਗੁਰਦੁਆਰਾਸ਼ਹੀਦਾਂਸਾਹਿਬ #ਅੰਮ੍ਰਿਤਸਰ #NewsClickPunjabi

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।