Punjab MC Elections 2026 ਦੌਰਾਨ ਰਾਏਕੋਟ ਵਿੱਚ ਕਾਂਗਰਸ ਉਮੀਦਵਾਰ ਜਗਦੇਵ ਸਿੰਘ ਉੱਤੇ ਜਾਨਲੇਵਾ ਹਮਲਾ, ਬਠਿੰਡਾ ਵਿੱਚ ਫਾਇਰਿੰਗ, ਕੋਟ ਈਸੇ ਖਾਂ ਵਿੱਚ ਤਣਾਅ। ਪੂਰੀ ਖਬਰ ਪੜ੍ਹੋ NewsClickPunjabi.com ਉੱਤੇ।

ਪੰਜਾਬ ਵਿੱਚ ਅੱਜ ਨਗਰ ਨਿਗਮ ਚੋਣਾਂ (Punjab MC Elections 2026) ਦੌਰਾਨ ਕਈ ਥਾਵਾਂ ਉੱਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।ਰਾਏਕੋਟ ਨਗਰ ਕੌਂਸਲ ਦੇ ਵਾਰਡ ਨੰਬਰ 4 ਤੋਂ ਕਾਂਗਰਸ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਤੇ ਵੋਟਿੰਗ ਦੌਰਾਨ ਜਾਨਲੇਵਾ ਹਮਲਾ ਕੀਤਾ ਗਿਆ। ਉਹਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਤੁਰੰਤ ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕਾਂਗਰਸ ਨੇ ਇਸ ਹਮਲੇ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਬਠਿੰਡਾ ਦੇ ਸੁੱਚਾ ਸਿੰਘ ਨਗਰ ਵਾਰਡ ਨੰਬਰ 3 ਵਿੱਚ ਸਵੇਰੇ ਤੜਕੇ ਇੱਕ ਆਜ਼ਾਦ ਉਮੀਦਵਾਰ ਅਤੇ ਸੱਤਾਧਾਰੀ ਧਿਰ ਦੇ ਲੋਕਾਂ ਵਿਚਾਲੇ ਝੜਪ ਹੋਈ। ਪੀੜਤ ਧਿਰ ਦਾ ਦੋਸ਼ ਹੈ ਕਿ ਸੱਤਾਧਾਰੀ ਧਿਰ ਵੱਲੋਂ ਹਵਾ ਵਿੱਚ ਫਾਇਰਿੰਗ ਕੀਤੀ ਗਈ।ਕੋਟ ਈਸੇ ਖਾਂ ਵਿੱਚ ਵੀ ਮਾਹੌਲ ਤਣਾਅਪੂਰਨ ਰਿਹਾ।ਇਸ ਵਾਰ ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਲਈ ਵੋਟਿੰਗ ਹੋਈ। 7555 ਉਮੀਦਵਾਰਾਂ ਦੀ ਕਿਸਮਤ 35.45 ਲੱਖ ਵੋਟਰਾਂ ਨੇ ਤੈਅ ਕੀਤੀ। ਚੋਣਾਂ ਲਈ 32 ਹਜ਼ਾਰ ਪੁਲੀਸ ਮੁਲਾਜ਼ਮ ਅਤੇ 35 ਹਜ਼ਾਰ ਚੋਣ ਕਰਮਚਾਰੀ ਤਾਇਨਾਤ ਕੀਤੇ ਗਏ।ਇਹ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਕਾਰਨ ਸਿਆਸੀ ਤੌਰ ਉੱਤੇ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਹਨ। AAP, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸਾਰਿਆਂ ਨੇ ਪੂਰਾ ਜ਼ੋਰ ਲਗਾਇਆ।